Tuesday, March 8, 2016

اسیں بوٹے پاٹے پانیاں دے

ساڈی جڑ نوں وڈھدے نالے
ਸਾਡੀ ਜੜ ਨੂੰ ਵਢਦੇ ਨਾਲੇ
پیند بیگانی کردے
 ਪੇਂਦ ਬੇਗਾਨੀ ਕਰਦੇ
 ویکھ لے مٹیے  باغ دے مالی
 ਵੇਖ ਲੈ ਮਿੱਟੀਏ    ਬਾਗ਼ ਦੇ ਮਾਲੀ
  کِنج بے ایمانی کردے
  ਕਿੰਜ ਬੇ ਈਮਾਨੀ ਕਰਦੇ
 ساڈی کونبل پت بیگانہ
ਸਾਡੀ ਕੂੰਬਲ  ਪੱਤ ਬੇਗਾਨਾ
جر نئیں ہونا ساتھوں

ساڈے پھل وچ ست بیگانہ
ਸਾਡੇ ਫਲ ਵਿਚ ਸੱਤ ਬੇਗਾਨਾ
جر نئیں ہونا ساتھوں
ਜਰ ਨਈਂ ਹੋਣਾ ਸਾਥੋਂ 
ربّا ساتھوں جر نئیں ہونا
ਰੱਬਾ ਸਾਥੋਂ ਜਰ ਨਈਂ ਹੋਣਾ
سُک جائیے تاں چنگے
ਸੁੱਕ ਜਾਈਏ ਤਾਂ ਚੰਗੇ
نسلوں کنسلے ہون توں پہلاں
ਨਸਲੋਂ ਕਨਸਲੇ ਹੋਣ ਤੋਂ ਪਹਿਲਾਂ
 مُک جائیے تاں چنگے
ਮੁੱਕ ਜਾਈਏ ਤਾਂ ਚੰਗੇ

=====================
اسیں بوٹے پاٹے پانیاں دے
ਅਸੀਂ ਬੂਟੇ ਪਾਟੇ ਪਾਣੀਆਂ ਦੇ














1 comment: