Tuesday, December 8, 2015

پنجابیاں دے ناں

پنجابیاں دے ناں 
ਪੰਜਾਬੀਆਂ ਦੇ ਨਾਂ
ساڈے ہتھ مہاراں دے کے، چنگا مندا بول کے تُر گے

ਸਾਡੇ ਹੱਥ ਮੁਹਾਰਾਂ ਦੇ ਕੇ, ਚੰਗਾ ਮੰਦਾ ਬੋਲ ਕੇ ਤੁਰਗੇ
   سانوں بنھن والے مالک، ساڈے سنگل کھول کے تُر گے
ਸਾਨੂੰ ਬੰਨ੍ਹਣ ਵਾਲੇ ਮਾਲਿਕ, ਸਾਡੇ ਸੰਗਲ ਖੋਲ ਕੇ ਤੁਰਗੇ

ساڈی تابعداری دیکھو، اج وی اوسے کیلے بیٹھے
ਸਾਡੀ ਤਾਬੇਦਾਰੀ ਦੇਖੋ, ਅੱਜ ਵੀ ਉਸੇ ਕੀਲੇ ਬੈਠੇ
پیراں دی مِٹی نہ چھڈی، اج وی اوسے تھاں تے بیٹھے
ਪੈਰਾਂ ਦੀ ਮਿੱਟੀ ਨਾ ਛੱਡੀ, ਅੱਜ ਵੀ ਉਸੇ ਥਾਂ ਤੇ ਬੈਠੇ
گل چوں طوق غلامی والا، لاہ وی دِتّا تاں کیہ ہویا
ਗੱਲ ਚੋਂ ਤੌਕ ਗ਼ੁਲਾਮੀ ਵਾਲਾ, ਲਾਹ ਵੀ ਦਿੱਤਾ ਤਾਂ ਕੀ ਹੋਇਆ
جوک بیگانی، گاہن بیگانہ، گاہ وی دِتّا تاں کیہ ہویا
ਜੋਕ ਬੇਗਾਨੀ, ਗਾਹਣ ਬੇਗਾਨਾ, ਗਾਹ ਵੀ ਦਿੱਤਾ ਤਾਂ ਕੀ ਹੋਇਆ
بھاویں چڑھ اسمانیں بیٹھے، بانجھ کدے آباد نہ ہندی
ਭਾਵੇਂ ਚੜ੍ਹ ਅਸਮਾਨੀਂ ਬੈਠੇ, ਬਾਂਝ ਕਦੇ ਆਬਾਦ ਨਾ ਹੁੰਦੀ
جد تک ذہن غلامی والا، قوم کدے آزاد نہ ہندی
ਜਦ ਤੱਕ ਜ਼ਿਹਨ ਗ਼ੁਲਾਮੀ ਵਾਲਾ, ਕੌਮ ਕਦੇ ਆਜ਼ਾਦ ਨਾ ਹੁੰਦੀ


اپنا کھانا آپ کمانا، اپنی انکھ چ جینا مرنا
اپنی بولی اپنا وِرثہ، سانبھ کے رکھنا، مان وی کرنا















No comments:

Post a Comment