Friday, January 1, 2016

سانوں دھرماں والیاں پاڑیا

سانوں دھرماں والیاں پاڑیا، تے کیتا لیر و لیر
ਸਾਨੂੰ ਧਰਮਾਂ ਵਾਲਿਆਂ ਪਾੜਿਆ, ਤੇ ਕੀਤਾ ਲੀਰੋ ਲੀਰ
ساڈی ہِک تے کھچی ظالماں، ساڈے لہو نال سرخ لکیر
 ਸਾਡੀ ਹਿੱਕ ਤੇ ਖਿੱਚੀ ਜ਼ਾਲਮਾਂ, ਸਾਡੇ ਲਹੂ ਨਾਲ਼ ਸੁਰਖ਼ ਲਕੀਰ
اسیں دوہاں پاسے جھاکدے، تے روندے نیر و نیر
 ਅਸੀਂ ਦੋਹਾਂ ਪਾਸੇ ਝਾਕਦੇ, ਤੇ ਰੋਂਦੇ  ਨੀਰੋ ਨੀਰ
ساڈے رانجھے ونجلی پھوکّ تّی، تے رنگ پور وس گئی ہیر
ਸਾਡੇ ਰਾਂਝੇ ਵੰਝਲੀ ਫੂਕ 'ਤੀ, ਤੇ ਰੰਗ ਪੁਰ ਵੱਸਗੀ ਹੀਰ
 اسیں سورمے پت پنجاب دے، اج ہو گئے ننگ فقیر
 ਅਸੀਂ ਸੂਰਮੇ ਪੁੱਤ ਪੰਜਾਬ ਦੇ, ਅੱਜ ਹੋਗੇ ਨੰਗ ਫ਼ਕੀਰ






No comments:

Post a Comment