میں بیگانی بولی اندر
ہکلاوندا سی پھردا
در در تے جا سجدے کردا
شرماوندا سی پھردا
ماں بولی مینوں عزت بخشی
نام پتہ سمجھایا
انگل پھڑ کے گھر نوں لَے گئی
اپنیاں نال ملایا
ਮੈਂ ਬੇਗਾਨੀ ਬੋਲੀ ਅੰਦਰ
ਹਕਲਾਉਂਦਾ ਸੀ ਫਿਰਦਾ
ਦਰ ਦਰ ਤੇ ਜਾ ਸਿਜਦੇ ਕਰਦਾ
ਸ਼ਰਮਾਉਂਦਾ ਸੀ ਫਿਰਦਾ
ਮਾਂ ਬੋਲੀ ਮੈਨੂੰ ਇੱਜ਼ਤ ਬਖ਼ਸ਼ੀ
ਨਾਮ ਪਤਾ ਸਮਝਾਇਆ
ਉਂਗਲ ਫੜ ਕੇ ਘਰ ਨੂੰ ਲੈ ਗਈ
ਆਪਣੀਆਂ ਨਾਲ਼ ਮਿਲਾਇਆ
No comments:
Post a Comment