Saturday, July 16, 2016

گھوڑیاں والا دور نہیں ریہا - لہور دی بولی

گھوڑیاں والا دور نہیں ریہا
 ਘੋੜਿਆਂ ਵਾਲਾ ਦੌਰ ਨਹੀਂ ਰਿਹਾ
ناں ہی توپاں ٹینکاں آلا
ਨਾਂ ਹੀ ਤੋਪਾਂ ਟੈਂਕਾਂ ਆਲ਼ਾ
 
ہیروشیما ناگا ساکی، ایٹم بم تے ہٹلر وٹلر
ਹੀਰੋਸ਼ੀਮਾ ਨਾਗਾਸਾਕੀ, ਐਟਮ ਬਮ ਤੇ ਹਿਟਲਰ ਵਿਟਲਰ
پچھلی صدی دیاں گلّاں نیں
ਪਿਛਲੀ ਸਦੀ ਦੀਆਂ ਗੱਲਾਂ ਨੇਂ
اُنج تے
 ਉਂਜ ਤੇ
-----------
اج وی تگڑا ماڑے اُتّے
ਅੱਜ ਵੀ ਤਗੜਾ ਮਾੜੇ ਉੱਤੇ
زور آزمائی کردا اے
ਜ਼ੋਰ ਆਜ਼ਮਾਈ ਕਰਦਾ ਏ
رسم غلامی والی سگّوں
ਰਸਮ ਗ਼ੁਲਾਮੀ ਵਾਲੀ ਸਗੋਂ
پہلے توں وی ودھ گئی اے
ਪਹਿਲੇ ਤੋਂ ਵੀ ਵੱਧ ਗਈ ਏ
پر طریقے بدل گئے نیں
ਪਰ ਤਰੀਕੇ ਬਦਲ ਗਏ ਨੇਂ
اج دے مالک
ਅੱਜ ਦੇ ਮਾਲਿਕ
لوہے دی زنجیر نئیں پاوندے
ਲੋਹੇ ਦੀ ਜ਼ੰਜ਼ੀਰ ਨਈਂ ਪਾਉਂਦੇ
ناں ہی جنگ دی کھیچل کردے
ਨਾਂ ਹੀ ਜੰਗ ਦੀ ਖੇਚਲ਼ ਕਰਦੇ

بلکہ اوہ تاں
 ਬਲਕਿ ਉਹ ਤਾਂ
ست سمندر پار توں پیٹھے
ਸੱਤ ਸਮੁੰਦਰ ਪਾਰ ਤੋਂ ਪੇਠੇ
ٹیکنالوجی دے گھوڑیاں راہیں
 ਟੈਕਨਾਲੋਜੀ ਦੇ ਘੋੜਿਆਂ ਰਾਹੀਂ
سوچاں کیلی جاندے نیں
ਸੋਚਾਂ ਕੇਲੀ ਜਾਂਦੇ ਨੇਂ
سانوں ساڈے گھر دے وچ ہی
 ਸਾਨੂੰ ਸਾਡੇ ਘਰ ਦੇ ਵਿਚ ਹੀ
قیدی کیتی جاندے نیں
ਕੈਦੀ ਕੀਤੀ ਜਾਂਦੇ ਨੇਂ
 
ایداں جدّاں
ਏਦਾਂ ਜਿੱਦਾਂ
یو پی بیٹھے حملہ آور
ਯੂ ਪੀ ਬੈਠੇ ਹਮਲਾ ਆਵਰ
لہور دی بولی کھوہ لیندے نیں


ਲਹੌਰ ਦੀ ਬੋਲੀ ਖੋਹ ਲੈਂਦੇ ਨੇਂ


No comments:

Post a Comment