Saturday, October 10, 2015

ماں تاں سب دی سانجھی ویرے

لوکاں لجّی مت جی ویرے
ਲੋਕਾਂ ਲੱਜੀ ਮੱਤ ਜੀ ਵੀਰੇ
من لے اپنے من دی ویرے
ਮਨ ਲੈ ਆਪਣੇ ਮਨ ਦੀ ਵੀਰੇ
اپنی جان پچھان گنوالئی
 ਆਪਣੀ ਜਾਣ ਪਛਾਣ ਗੰਵਾ ਲਈ
ایدا نام ترقی ویرے؟
ਈਦਾ ਨਾਮ ਤਰੱਕੀ ਵੀਰੇ?
پنڈوں شہر چ پڑھن گیا سی
ਪਿੰਡੋਂ ਸ਼ਹਿਰ ਚ ਪੜ੍ਹਨ ਗਿਆ ਸੀ
 بھل گیا اپنا پنڈ ہی ویرے
 ਭੁੱਲ ਗਿਆ ਅਪਣਾ ਪਿੰਡ ਹੀ ਵੀਰੇ
دھرتی تینوں ترلے پاوے
 ਧਰਤੀ ਤੈਨੂੰ ਤਰਲੇ ਪਾਵੇ
امّاں بہت دکھیاری ویرے
ਅੰਮਾਂ ਬਹੁਤ ਦੁਖਿਆਰੀ ਵੀਰੇ
ماں بولی نوں مندا بولیں
ਮਾਂ ਬੋਲੀ ਨੂੰ ਮੰਨਦਾ ਬੋਲੇਂ
ماں تاں سب دی سانجھی ویرے
 ਮਾਂ ਤਾਂ ਸਭ ਦੀ ਸਾਂਝੀ ਵੀਰੇ









No comments:

Post a Comment