Wednesday, October 7, 2015

پگڑی ساڈی

لیر و لیر ہے پگڑی ساڈی
ਲੀਰੋ ਲੀਰ ਹੈ ਪਗੜੀ ਸਾਡੀ
ننگے سِر توں فیر وی چنگی
ਨੰਗੇ ਸਿਰ ਤੋਂ ਫ਼ਿਰ ਵੀ ਚੰਗੀ
ویکھ پرائے محل چوبارے
ਵੇਖ ਪਰਾਏ ਮਹਿਲ ਚੌਬਾਰੇ
ڈھا ناں دیویں اپنی کُلّی
ਢਾ ਨਾਂ ਦੇਵੀਂ ਅਪਣੀ ਕੁਲੀ
میں اس راہے ٹُریا کلّا
 ਮੈਂ ਓੁਸ ਰਾਹੇ ਟੁਰਿਆ ਕਲਾ
جس راہے راہ وی نہ چلدی
ਜਿਸ ਰਾਹੇ ਰਾਹ ਵੀ ਨਾ ਟੁਰਦੀ
جس دن میں اسکول گیا سی
ਜਿਸ ਦਿਨ ਮੈਂ ਅਸਕੂਲ ਗਿਆ ਸੀ
اُس دن جانی اوقات اپنی
ਓੁਸ ਦਿਨ ਜਾਨੀ ਔਕਾਤ ਆਪਣੀ
!ماسٹر آکھیا جے توں پڑھنا
ਮਾਸਟਰ ਆਖਿਆ ਜੇ ਤੂੰ ਪੜ੍ਹਨਾ
بدل کے آویں کپڑے ، بولی
ਬਦਲ ਕੇ ਆਵੇਂ ਕੱਪੜੇ , ਬੋਲੀ















!



No comments:

Post a Comment