Thursday, October 15, 2015

روح بانجھوں کلبوت دی پچھ ناہیں

چھیتی کرو چھیتی  دی رٹ لگاوندے نیں
ਛੇਤੀ ਕਰੋ ਛੇਤੀ  ਦੀ ਰਟ ਲੱਗਾਉਂਦੇ ਨੇਂ
ہتھیں پھوکدے!  ہتھیں دفناوندے نیں
 ਹੱਥੀਂ ਫੂਕਦੇ!  ਹੱਥੀਂ ਦਫ਼ਨਾਉਂਦੇ ਨੇਂ
روح بانجھوں کلبوت دی پچھ ناہیں
 ਰੂਹ ਬਾਂਝੋਂ ਕਲਬੂਤ ਦੀ ਪੁੱਛ ਨਾਹੀਂ
 اگ جُثے دی ساہاں دے نال مچدی
ਅੱਗ ਜੁੱਸੇ ਦੀ ਸਾਹਾਂ ਦੇ ਨਾਲ਼ ਮੱਚਦੀ
کھیڈ دنیا دی ساہاں دے نال چلدی
 ਖੇਡ ਦੁਨੀਆ ਦੀ ਸਾਹਾਂ ਦੇ ਨਾਲ਼ ਚੱਲਦੀ
ساہاں رکیاں تے پِچھے کچھ ناہیں
ਸਾਹਾਂ ਰੁਕੀਆਂ ਤੇ ਪਿੱਛੇ ਕੁਛ ਨਾਹੀਂ
روح بانجھوں کلبوت دی پچھ ناہیں
ਰੂਹ ਬਾਂਝੋਂ ਕਲਬੂਤ ਦੀ ਪੁੱਛ ਨਾਹੀਂ

No comments:

Post a Comment