Friday, October 30, 2015

چڑھدے پاسے

چڑھدے پاسے سورج چڑھدا، تے چڑھدا پنجاب
ماں بولی نوں سانبھن والا اے چڑھدا پنجاب

دو آبے دے کھوہ دا پانی دیسی گھیو برابر
دوآبے دے قول کہانےسمجھو پیو برابر

جس دھرتی تے ساڈے بزرگاں صدیاں عمر ہنڈائی
اس دھرتی نال دسو یارو، کنج ہو بے وفائی

چڑھدے پاسے سورج چڑھدا، تے چڑھدا پنجاب
 ماں بولی نوں سانبھن والا اے چڑھدا پنجاب

ਚੜ੍ਹਦੇ ਪਾਸੇ ਸੂਰਜ ਚੜ੍ਹਦਾ, ਤੇ ਚੜ੍ਹਦਾ ਪੰਜਾਬ
ਮਾਂ ਬੋਲੀ ਨੂੰ ਸਾਂਭਣ ਵਾਲਾ ਏ ਚੜ੍ਹਦਾ ਪੰਜਾਬ


ਦੋਆਬੇ ਦੇ ਖੂਹ ਦਾ ਪਾਣੀ ਦੇਸੀ ਘਿਓ ਬਰਾਬਰ
ਦੋਆਬੇ ਦੇ ਕੌਲ ਕਹਾਣੇ ਸਮਝੋ ਪਿਓ ਬਰਾਬਰ


ਜਿਸ ਧਰਤੀ ਤੇ ਸਾਡੇ ਬਜ਼ੁਰਗਾਂ ਸਦੀਆਂ ਉਮਰ ਹੰਢਾਈ
ਉਸ ਧਰਤੀ ਨਾਲ਼ ਦੱਸੋ ਯਾਰੋ, ਕਿੰਜ ਹੋ ਬੇਵਫ਼ਾਈ


ਚੜ੍ਹਦੇ ਪਾਸੇ ਸੂਰਜ ਚੜ੍ਹਦਾ, ਤੇ ਚੜ੍ਹਦਾ ਪੰਜਾਬ
ਮਾਂ ਬੋਲੀ ਨੂੰ ਸਾਂਭਣ ਵਾਲਾ ਏ ਚੜ੍ਹਦਾ ਪੰਜਾਬ

No comments:

Post a Comment