Thursday, October 8, 2015

پہن پرایا بانا پھردے

اپنے آپ نوں لبھدے لبھدے

ਆਪਣੇ ਆਪ ਨੂੰ ਲੱਭਦੇ ਲੱਭਦੇ
عمر گنوا لئی چلدے چلدے
ਉਮਰ ਗੰਵਾ ਲਈ ਚਲਦੇ ਚਲਦੇ
 ساڈے لیڑے لا لے لوکاں
 ਸਾਡੇ ਲੀੜੇ ਲਾ ਲੈ ਲੋਕਾਂ
پہن پرایا بانا پھردے
ਪਹਿਨ ਪਰਾਇਆ ਬਾਣਾ ਫਿਰਦੇ
سنگدے بولی بولدے اپنی
 ਸੰਗਦੇ ਬੋਲੀ ਬੋਲਦੇ ਆਪਣੀ
اپنا وِرثہ ڈھک ڈھک رکھدے
ਅਪਣਾ ਵਿਰਸਾ ਢਕ ਢਕ ਰੱਖਦੇ
ربّا! میری مٹی جائے
 ਰੱਬਾ! ਮੇਰੀ ਮਿੱਟੀ ਜਾਏ
اپنے آپ توں نفرت کردے
ਆਪਣੇ ਆਪ ਤੋਂ ਨਫ਼ਰਤ ਕਰਦੇ
سانجھ پنجاب دی جانن اوہی
 ਸਾਂਝ ਪੰਜਾਬ ਦੀ ਜਾਨਣ ਉਹੀ
بلھا وارث جیہڑے پڑھدے
ਬੁਲ੍ਹਾ ਵਾਰਿਸ ਜਿਹੜੇ ਪੜ੍ਹਦੇ

No comments:

Post a Comment